Add parallel Print Page Options

ਪੱਕੇ ਫ਼ਲ ਦੇ ਦਰਸ਼ਨ

ਯਹੋਵਾਹ ਮੇਰੇ ਸੁਆਮੀ ਨੇ ਮੈਨੂੰ ਗਰਮੀਆਂ ਦੇ ਫ਼ਲਾਂ ਦੀ ਇੱਕ ਟੋਕਰੀ ਵਿਖਾਈ। ਯਹੋਵਾਹ ਨੇ ਮੈਨੂੰ ਆਖਿਆ, “ਆਮੋਸ, ਤੂੰ ਕੀ ਵੇਖਦਾ ਹੈਂ?”

ਮੈਂ ਕਿਹਾ, “ਗਰਮੀ ਦੀ ਰੁੱਤ ਦੇ ਫਲਾਂ ਦੀ ਇੱਕ ਟੋਕਰੀ।”

ਫ਼ਿਰ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲੋਕਾਂ (ਇਸਰਾਏਲੀਆਂ) ਦਾ ਅੰਤ ਆ ਗਿਆ ਹੈ। ਮੈਂ ਹੋਰ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ। ਮੰਦਰ ਦੇ ਭਜਨ ਵੈਣਾਂ ਵਿੱਚ ਬਦਲ ਜਾਣਗੇ। ਯਹੋਵਾਹ ਮੇਰੇ ਸੁਆਮੀ ਪ੍ਰਭੂ ਨੇ ਇਹ ਕੁਝ ਆਖਿਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਚੁੱਪ ਕਰਕੇ ਲੋਕ ਉਨ੍ਹਾਂ ਲਾਸ਼ਾਂ ਨੂੰ ਚੁੱਕਣਗੇ ਅਤੇ ਕੂੜੇ ਦੇ ਢੇਰ ਉੱਪਰ ਸੁੱਟ ਆਉਣਗੇ।”

ਇਸਰਾਏਲ ਦੇ ਵਪਾਰੀਆਂ ਨੂੰ ਸਿਰਫ਼ ਧੰਨ ਇਕੱਠਾ ਕਰਨ ਦਾ ਲਾਲਚ

ਮੇਰੀ ਗੱਲ ਸੁਣੋ! ਤੁਸੀਂ ਜੋ ਇਸ ਦੇਸ ਦੇ ਗਰੀਬਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ
    ਅਤੇ ਉਨ੍ਹਾਂ ਨੂੰ ਕੁਚਲਦੇ ਹੋ।
ਤੁਸੀਂ ਵਪਾਰੀ ਆਖਦੇ ਹੋ,
    “ਅਮਸਿਆ ਕੱਦੋਂ ਲੰਘੇਗੀ ਤਾਂ ਜੋ ਅਸੀਂ ਅਨਾਜ ਖਰੀਦ ਸੱਕੀਏ।
ਸਬਤ ਕਦੋਂ ਖਤਮ ਹੋਵੇਗਾ,
    ਤਾਂ ਜੋ ਅਸੀਂ ਕਣਕ ਵੇਚ ਸੱਕੀਏ।
ਇੰਝ ਅਸੀਂ ਗ਼ਲਤ ਤੋਂਲਾਂ
    ਅਤੇ ਮਾਪਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਧੋਖਾ ਦੇ ਸੱਕਦੇ ਹਾਂ।
ਗਰੀਬ ਕਰਜਾ ਲਾਉਣ ਤੋਂ ਅਸਮਰੱਬ ਹਨ
    ਇਸ ਲਈ ਉਨ੍ਹਾਂ ਨੂੰ ਅਸੀਂ ਗੁਲਾਮ ਬਣਾਕੇ ਖਰੀਦੀਏ
ਅਸੀਂ ਉਨ੍ਹਾਂ ਗਰੀਬਾਂ ਨੂੰ ਇੱਕ ਜੁਤ੍ਤੇ ਦੇ ਜੋੜੇ ਦੇ ਮੁੱਲ ਵੱਟ ਲਵਾਂਗੇ।
    ਅਤੇ ਆਪਣੀ ਰਹਿੰਦ-ਖੁੰਹਦ ਕਣਕ ਨੂੰ ਵੀ ਵੇਚੀਏ।”

ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ:

“ਮੈਂ ਉਨ੍ਹਾਂ ਦੀਆਂ ਕਰਤੂਤਾਂ ਨੂੰ ਕਦੇ ਵੀ ਨਾ ਭੁੱਲਾਂਗਾ।
ਉਨ੍ਹਾਂ ਕਰਤੂਤਾਂ ਕਾਰਣ ਸਾਰਾ ਦੇਸ਼ ਕੰਬੇਗਾ।
    ਇਸ ਧਰਤੀ ਤੇ ਰਹਿੰਦਾ ਹਰ ਮੁਨੱਖ ਉਨ੍ਹਾਂ ਮਰਿਆਂ ਹੋਇਆਂ ਲਈ ਰੋਵੇਗਾ।
ਅਤੇ ਸਾਰਾ ਦੇਸ ਮਿਸਰ ਵਿੱਚਲੇ ਨੀਲ ਦਰਿਆ ਵਾਂਗ ਚਢ਼ਕੇ ਡਿੱਗੇਗਾ।
    ਇਹ ਧਰਤੀ ਹੇਠਾਂ ਡੁੱਬ ਜਾਵੇਗੀ।”

ਯਹੋਵਾਹ ਮੇਰੇ ਸੁਆਮੀ ਨੇ ਇਹ ਸ਼ਬਦ ਆਖੇ,
“ਉਸ ਵਕਤ, ਮੈਂ ਸੂਰਜ ਨੂੰ ਦੁਪਿਹਰ ਵੇਲੇ ਹੀ ਲਾਅ ਦੇਵਾਂਗਾ
    ਅਤੇ ਸਾਫ਼ ਦਿਨੇ ਹੀ ਧਰਤੀ ਨੂੰ ਹਨੇਰੇ ਨਾਲ ਢੱਕੱ ਦੇਵਾਂਗਾ।
10 ਮੈਂ ਤੁਹਾਡੀਆਂ ਛੁੱਟੀਆਂ ਪਰਬਾਂ ਨੂੰ ਮਰਿਆਂ ਦੇ ਵੈਣਾਂ ਵਿੱਚ ਬਦਲ ਦੇਵਾਂਗਾ।
    ਤੁਹਾਡੇ ਸਾਰੇ ਭਜਨ ਗੀਤ ਸੋਗੀ ਗੀਤਾਂ ’ਚ ਬਦਲ ਜਾਣਗੇ
ਤੇ ਹਰ ਇੱਕ ਦੇ ਜਿਸਮ ਤੇ ਸੋਗ ਦੇ ਵਸਤਰ ਹੋਣਗੇ
    ਤੇ ਹਰ ਇੱਕ ਦਾ ਸਿਰ ਗੰਜਾ ਕਰਾਂਗਾ
ਮੈਂ ਉਸ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਾਂਗ
    ਅਤੇ ਉਸਦਾ ਅੰਤ ਭੈੜੇ ਦਿਨ ਜਿਹਾ ਕਰਾਂਗਾ।”

ਪਰਮੇਸ਼ੁਰ ਦੇ ਵਾਕ ਦੇ ਆਉਣ ਦੇ ਨਾਲ ਹੀ ਭੁੱਖ ਦਾ ਭਿਆਨਕ ਸਮਾਂ

11 ਯਹੋਵਾਹ ਮੇਰਾ ਸੁਆਮੀ ਆਖਦਾ ਹੈ:

“ਉਹ ਦਿਨ ਆ ਰਹੇ ਹਨ
    ਜਦੋਂ ਮੈਂ ਇਸ ਧਰਤੀ ਉੱਪਰ ਭੁੱਖ ਦਾ ਸਮਾਂ ਅਤੇ ਕਾਲ ਲੈ ਆਵਾਂਗਾ।
ਲੋਕ ਰੋਟੀ ਲਈ ਭੁੱਖੇ ਨਾ ਹੋਣਗੇ ਉਹ ਪਾਣੀ ਲਈ ਪਿਆਸੇ ਨਾ ਹੋਣਗੇ।
    ਨਹੀਂ, ਉਹ ਯਹੋਵਾਹ ਦੀ ਆਵਾਜ਼ ਸੁਣਨ ਦੇ ਭੁੱਖੇ ਹੋਣਗੇ।
12 ਲੋਕ ਆਪਣੇ ਦੇਸ ਵਿੱਚ, ਸਮੁੰਦਰ ਤੋਂ ਸਮੁੰਦਰ,
    ਉੱਤਰ ਤੋਂ ਪੂਰਬ ਤੀਕ ਘੁੰਮਦੇ ਫ਼ਿਰਣਗੇ।
ਉਹ ਯਹੋਵਾਹ ਦੇ ਸੰਦੇਸ਼ ਨੂੰ ਭਾਲਦੇ ਇੱਧਰੋ
    ਉੱਧਰ ਘਂਮਦੇ ਫ਼ਿਰਣਗੇ ਪਰ ਉਹ ਇਸ ਨੂੰ ਖੋਜ ਨਾ ਸੱਕਣਗੇ।
13 ਉਸ ਵਕਤ, ਖੂਬਸੂਰਤ ਨੌਜੁਆਨ
    ਅਤੇ ਮੁਟਿਆਰਾਂ ਸਭ ਪਿਆਸ ਨਾਲ ਨਢਾਲ ਹੋ ਜਾਣਗੇ।
14 ਲੋਕ ਸਾਮਰਿਯਾ ਦੇ ਵੱਛੇ ਦੇਵਤੇ ਦੀ ਸੌਂਹ ਖਾਕੇ ਕਹਿੰਦੇ ਹਨ:
    ‘ਹੇ ਦਾਨ, ਅਸੀਂ ਤੇਰੇ ਪਰਮੇਸ਼ੁਰ ਦੇ ਜੀਵਨ ਦੀ,
    ਅਤੇ ਬਏਰਸ਼ਬਾ ਦੇ ਪਰਮੇਸ਼ੁਰ ਦੇ ਜੀਵਨ ਦੀ ਸੌਂਹ ਖਾਂਦੇ ਹਾਂ …।’
ਪਰ ਉਹ ਅਜਿਹੇ ਡਿੱਗਣਗੇ
    ਕਿ ਮੁੜ ਉੱਠਣ ਦੇ ਕਾਬਿ।”